About

Sikh religion was founded by Guru Nanak Sahib, and completed by the tenth Guru Gobind Singh Sahib by enshrining the eternal Gurship to Guru Granth Sahib.

In this website, an effort has been made to share articles, books, summaries of articles, Posters, Gurmat Vichar, etc. based on Gurbani written in Guru Granth Sahib. By clicking on the links provided with the books and articles, one can easily read in detail about that topic and also save it to one'''s computer or mobile.
Most of the articles are in Gurmukhi, but an attempt has been made to write a few articles in English also. For those who are having shortage of time, brief extracts of articles, Posters, in both Gurmukhi and English have been shared, so that they can easily get information about Gurbani in a small span of time. The real service to the Guru is to study, understand and analyse the Shabad Guru. Therefore, an attempt has been made to share Gurmat Vichar according to the Gurbani written in Guru Granth Sahib through many Audio/Videos.

Common people have this idea that religion and science do not go together. Other religions may have differences with science, but if it is carefully investigated on the basis of the Gurbani written in the Guru Granth Sahib, it becomes clear that Sikhi and Science are completely compatible. We can even say that the Gurbani written in Guru Granth Sahib is the first beginning of the Science of religion.
Most of the articles have been written in details with a purpose to get complete information with the help of maximum number of Shabads from Guru Granth Sahib. However, at the end of each article, brief information in the form of Abstract have been given for the easy and faster understanding of the topic in discussion. Those who have got limited time to study can first read the Abstract in the end of each article and then can study the article in full detail depending upon the availability of time. This will help in easy and faster understanding of the topic under consideration.

First of all, I am very grateful to Akal Purkh, who has given me birth as a human being in the Sikh Religion started by Guru Nanak Sahib and has given me the interest, capability, courage and strength to know and understand about Guru Granth Sahib. The real source of knowledge is the Guru Granth Sahib, through which I have been able to acquire knowledge about Gurbani and present it in the form of articles, posters and videos. Let us all learn the virtues of Akal Purkh by forming a SatSangat and SatGuru's School and adopt them in our day-to-day life and also share this knowledge with others, to make their lives successful.

I owe a lot to my mother (Sardarni Swaran Kaur Ji) and father (Sardar Harjinder Singh Ji), who nurtured and enabled me to acquire worldly and Gurmat knowledge. I am very much thankful to all my family members, my wife (Sardarni Harvinder Kaur Ji), Son (Sardar Prabhdeep Singh), Daughter (Sardarni Praneet Kaur), who offered their precious time, which I was to use for my responsibility towards the family members. That time was given to me to read, understand and research about Gurbani, due to which I was able to write articles and books on Gurbani.

Akal Purkh himself is infinite and his creation is also infinite. It is very difficult for a common man like me to understand that Great Akal Purkh. There might be many flaws in my understanding, explaining and presenting the information related to Gurbani written in Guru Granth Sahib. I beg my pardon from Guru Granth Sahib and Akal Purkh.

I request all of you to study these books and articles and send your suggestions on the basis of Gurbani written in Guru Granth Sahib, so that necessary improvements can be incorporated. Some of my Gurbani articles have also been published in the website of Sikh Marg. Older articles may contain reference links to Bravehost or other websites which do not exist now. You may please read them in this website.

Thank you for visiting.

Best regards,
Dr. Sarbjit Singh



ੴ ਸਤਿਗੁਰ ਪ੍ਰਸਾਦਿ


ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ


ਸਿੱਖ ਧਰਮ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ, ਜਿਸ ਦੀ ਸੰਪੂਰਨਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਨੂੰ ਸਦੀਵੀ ਕਾਲ ਲਈ ਗੁਰਗੱਦੀ ਦੇ ਕੇ ਕੀਤੀ ਸੀ। ਇਸ ਵੈਬਸਈਟ ਵਿਚ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਲੇਖਾਂ, ਕਿਤਾਬਾਂ, ਲੇਖਾਂ ਦਾ ਸੰਖੇਪ, ਇਸ਼ਤਿਹਾਰ, ਗੁਰਮਤਿ ਵੀਚਾਰ, ਆਦਿ ਨੂੰ ਸਾਂਝਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਕਿਤਾਬਾਂ ਤੇ ਲੇਖਾਂ ਦੇ ਨਾਲ ਦਿਤੇ ਗਏ ਲਿੰਕ ਉੱਪਰ ਕਲਿਕ ਕਰਨ ਨਾਲ, ਉਸ ਵਿਸ਼ੇ ਸਬੰਧੀ ਆਸਾਨੀ ਨਾਲ ਵਿਸਥਾਰ ਵਿਚ ਪੜ੍ਹਿਆ ਜਾ ਸਕਦਾ ਹੈ ਅਤੇ ਆਪਣੇ ਕੰਮਪਿਊਟਰ ਜਾਂ ਮੋਬਾਈਲ ਵਿਚ ਸਾਂਭ ਕੇ ਰੱਖਿਆ ਜਾ ਸਕਦਾ ਹੈ। ਜਿਆਦਾਤਰ ਲੇਖ ਗੁਰਮੁੱਖੀ ਵਿਚ ਹਨ, ਪਰੰਤੂ ਕੁਝ ਕੁ ਲੇਖਾਂ ਨੂੰ ਅੰਗਰੇਜੀ ਵਿਚ ਲਿਖਣ ਦਾ ਉਪਰਾਲਾ ਕੀਤਾ ਗਿਆ ਹੈ। ਜਿਨ੍ਹਾਂ ਵੀਰਾਂ ਭੈਣਾਂ ਕੋਲ ਸਮੇਂ ਦੀ ਕਮੀ ਹੈ, ਉਨ੍ਹਾਂ ਲਈ ਲੇਖਾਂ ਦਾ ਸੰਖੇਪ ਨਿਚੋੜ, ਇਸ਼ਤਿਹਾਰ, ਗੁਰਮੁੱਖੀ ਤੇ ਅੰਗਰੇਜੀ ਦੋਹਾਂ ਵਿਚ ਸਾਂਝੇ ਕੀਤੇ ਗਏ ਹਨ, ਤਾਂ ਜੋ ਉਹ ਘਟ ਸਮੇਂ ਵਿਚ ਗੁਰਬਾਣੀ ਸਬੰਧੀ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣ। ਅਸਲੀ ਸੇਵਾ ਗੁਰੂ ਦੇ ਸਬਦ ਦੀ ਵੀਚਾਰ ਦੀ ਹੈ। ਇਸ ਲਈ ਬਹੁਤ ਸਾਰੀਆਂ ਵੀਡੀਓ ਦੁਆਰਾ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਅਨੁਸਾਰ ਗੁਰਮਤਿ ਵੀਚਾਰ ਨੂੰ ਸਾਂਝਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥ (੨੨੩)


ਕੁਝ ਕੁ ਰਚਨਾਵਾਂ ਨੂੰ ਦੇਵਨਾਗਰੀ ਲਿਪੀ ਵਿਚ ਬਦਲ ਕੇ ਪੇਸ਼ ਕੀਤਾ ਗਿਆ ਹੈ, ਤਾਂ ਜੋ ਹਿੰਦੀ ਵਿਚ ਪੜ੍ਹਨ ਵਾਲੇ ਲੋਕ ਗੁਰਬਾਣੀ ਨੂੰ ਆਸਾਨੀ ਨਾਲ ਸਮਝ ਸਕਣ। ਆਓ ਸਾਰੇ ਜਾਣੇ ਇਨ੍ਹਾਂ ਰਚਨਾਵਾਂ ਨੂੰ ਪੜ੍ਹੀਏ, ਸੁਣੀਏ, ਸਮਝੀਏ, ਤੇ ਗੁਰਬਾਣੀ ਦੁਆਰਾ ਹਾਸਲ ਕੀਤਾ ਗਿਆ ਗਿਆਨ ਦੂਸਰਿਆਂ ਨਾਲ ਵੀ ਸਾਂਝਾ ਕਰੀਏ।

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫-੩੦੬)


ਆਮ ਲੋਕਾਂ ਦਾ ਇਹ ਵਿਚਾਰ ਹੈ, ਕਿ ਧਰਮ ਤੇ ਸਾਇੰਸ ਇਕੱਠੇ ਨਹੀਂ ਚਲਦੇ ਹਨ। ਹੋ ਸਕਦਾ ਹੈ ਕਿ ਹੋਰਨਾਂ ਧਰਮਾਂ ਦੇ ਸਾਇੰਸ ਨਾਲ ਮਤਭੇਦ ਹੋਣ, ਪਰੰਤੂ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਧਿਆਨ ਨਾਲ ਖੋਜਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ, ਕਿ ਸਿੱਖ ਧਰਮ ਤੇ ਸਾਇੰਸ ਦਾ ਪੂਰਨ ਤੌਰ ਤੇ ਤਾਲਮੇਲ ਹੈ। ਬਲਕਿ ਇਥੋਂ ਤਕ ਕਹਿ ਸਕਦੇ ਹਾਂ, ਕਿ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ, ਧਰਮ ਦੀ ਸਾਇੰਸ ਦਾ ਇਕ ਪਹਿਲਾ ਆਰੰਭ ਹੈ। ਕੋਸ਼ਿਸ਼ ਕੀਤੀ ਗਈ ਹੈ, ਕਿ ਹਰੇਕ ਵਿਸ਼ੇ ਸਬੰਧੀ ਪ੍ਰਮਾਣ ਦੇ ਤੌਰ ਤੇ ਵੱਧ ਤੋਂ ਵੱਧ ਸ਼ਬਦ ਸਾਂਝੇ ਕੀਤੇ ਜਾਣ, ਤਾਂ ਜੋ ਗੁਰੂ ਗਰੰਥ ਸਾਹਿਬ ਅਨੁਸਾਰ, ਉਸ ਵਿਸ਼ੇ ਸਬੰਧੀ ਸਹੀ ਤੇ ਪੂਰਣ ਜਾਣਕਾਰੀ ਹਾਸਲ ਹੋ ਸਕੇ। ਹਰੇਕ ਲੇਖ ਦੇ ਅੰਤ ਵਿਚ ਸੰਖੇਪ ਵਿਚ ਉਸ ਵਿਸ਼ੇ ਸਬੰਧੀ ਜਾਣਕਾਰੀ ਦਿਤੀ ਗਈ ਹੈ, ਤਾਂ ਜੋ ਪਾਠਕ ਆਸਾਨੀ ਨਾਲ ਸਮਝ ਸਕਣ। ਸਭ ਤੋਂ ਪਹਿਲਾਂ ਤਾਂ ਦਾਸ ਉਸ ਅਕਾਲ ਪੁਰਖੁ ਦਾ ਬਹੁਤ ਧੰਨਵਾਦੀ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਦੇ ਆਰੰਭ ਕੀਤੇ ਸਿੱਖ ਧਰਮ ਵਿਚ ਮਨੁੱਖਾ ਜਨਮ ਦਿਤਾ ਤੇ ਗੁਰੂ ਗਰੰਥ ਸਾਹਿਬ ਬਾਰੇ ਜਾਣਨ ਤੇ ਸਮਝਣ ਦਾ ਉਦਮ ਤੇ ਬਲ ਬਖਸ਼ਿਆ। ਗਿਆਨ ਦਾ ਅਸਲੀ ਸੋਮਾਂ ਤਾਂ ਗੁਰੂ ਗਰੰਥ ਸਾਹਿਬ ਹੀ ਹਨ, ਜਿਨ੍ਹਾਂ ਦੁਆਰਾ ਗੁਰਬਾਣੀ ਸਬੰਧੀ ਗਿਆਨ ਹਾਸਲ ਕਰਕੇ ਦਾਸ ਲੇਖਾਂ ਦੇ ਰੂਪ ਵਿਚ ਢਾਲ ਕੇ ਆਪ ਸਭ ਦੇ ਸਾਹਮਣੇ ਪੇਸ਼ ਕਰਨ ਦੇ ਯੋਗ ਹੋ ਸਕਿਆ ਹੈ। ਆਓ ਸਾਰੇ ਜਾਣੇ ਇਕ ਸਤਸੰਗਤਿ ਤੇ ਸਤਿਗੁਰ ਦੀ ਪਾਠਸ਼ਾਲਾ ਦਾ ਰੂਪ ਬਣਾ ਕੇ ਅਕਾਲ ਪੁਰਖੁ ਦੇ ਗੁਣ ਸਿਖ ਕੇ ਆਪਣੇ ਜੀਵਨ ਅੰਦਰ ਅਪਨਾਈਏ ਅਤੇ ਦੂਸਰਿਆਂ ਨਾਲ ਵੀ ਇਹ ਗਿਆਨ ਸਾਂਝਾ ਕਰਕੇ, ਉਨ੍ਹਾਂ ਦਾ ਜੀਵਨ ਵੀ ਸਫਲ ਕਰੀਏ।

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ (੧੩੧੬)


ਦਾਸ ਆਪਣੇ ਮਾਤਾ (ਸਰਦਾਰਨੀ ਸਵਰਨ ਕੌਰ ਜੀ) ਤੇ ਪਿਤਾ (ਸਰਦਾਰ ਹਰਜਿੰਦਰ ਸਿੰਘ ਜੀ) ਦਾ ਅਤੀ ਰਿਣੀ ਹੈ, ਜਿਨ੍ਹਾਂ ਨੇ ਪਾਲਿਆਂ ਪੋਸਿਆ ਤੇ ਦੁਨਿਆਵੀ ਅਤੇ ਗੁਰਮਤਿ ਦਾ ਗਿਆਨ ਹਾਸਲ ਕਰਨ ਦੇ ਯੋਗ ਬਣਾਇਆ। ਆਪਣੇ ਪਰਿਵਾਰ ਦੇ ਮੈਂਬਰਾਂ ਧਰਮ ਪਤਨੀ (ਸਰਦਾਰਨੀ ਹਰਵਿੰਦਰ ਕੌਰ ਜੀ), ਸਪੁਤਰ (ਸਰਦਾਰ ਪ੍ਰਭਦੀਪ ਸਿੰਘ) ਸਪੁਤਰੀ (ਸਰਦਾਰਨੀ ਪਰਨੀਤ ਕੌਰ) ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣਾ ਉਹ ਕੀਮਤੀ ਸਮਾਂ ਭੇਟ ਕੀਤਾ, ਜਿਹੜਾ ਸਮਾਂ ਦਾਸ ਨੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਜੁਮੇਵਾਰੀ ਲਈ ਵਰਤਣਾ ਸੀ। ਉਹ ਸਮਾਂ ਦਾਸ ਨੂੰ ਗੁਰਬਾਣੀ ਨੂੰ ਪੜ੍ਹਨ ਸਮਝਣ ਤੇ ਵੀਚਾਰਨ ਲਈ ਦਿਤਾ, ਜਿਸ ਸਦਕਾ ਗੁਰਬਾਣੀ ਦੇ ਲੇਖ ਤੇ ਕਿਤਾਬਾਂ ਲਿਖਣ ਦੇ ਯੋਗ ਹੋ ਸਕਿਆ। ਅਕਾਲ ਪੁਰਖੁ ਆਪ ਬੇਅੰਤ ਹੈ ਤੇ ਉਸ ਦੀ ਰਚਨਾ ਵੀ ਬੇਅੰਤ ਹੈ।

ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ।


ਮੇਰੇ ਵਰਗੇ ਆਮ ਮਨੁੱਖ ਦੇ ਲਈ ਉਸ ਅਕਾਲ ਪੁਰਖੁ ਨੂੰ ਸਮਝਣਾ ਬਹੁਤ ਕਠਿਨ ਹੈ। ਗੁਰੂ ਗਰੰਥ ਸਾਹਿਬ ਦੀ ਸਹਾਇਤਾ ਨਾਲ ਗੁਰਮਤਿ ਸਬੰਧੀ ਜਾਣਕਾਰੀ ਨੂੰ ਸਮਝਣ ਤੇ ਬਿਆਨ ਕਰਨ ਵਿਚ ਕਾਫੀ ਖਾਮੀਆਂ ਰਹਿ ਗਈਆਂ ਹੋਣਗੀਆਂ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥


ਆਪ ਸਭ ਅੱਗੇ ਬੇਨਤੀ ਹੈ ਕਿ ਇਨ੍ਹਾਂ ਕਿਤਾਬਾਂ ਤੇ ਲੇਖਾਂ ਨੂੰ ਪੜ੍ਹ ਕੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਵੀਚਾਰੋ ਤੇ ਆਪਣੇ ਸੁਝਾਵ ਭੇਜੋ, ਤਾਂ ਜੋ ਇਸ ਵਿਚ ਲੋੜੀਦੇ ਸੁਧਾਰ ਕੀਤੇ ਜਾ ਸਕਣ। ਗੁਰਬਾਣੀ ਦੇ ਕੁਝ ਲੇਖ ਸਿੱਖ ਮਾਰਗ ਦੇ ਵੈਬਸਾਈਟ ਵਿਚ ਵੀ ਪੜ੍ਹੇ ਜਾ ਸਕਦੇ ਹਨ। ਬਹੁਤ ਪੁਰਾਣੇ ਲੇਖਾਂ ਵਿਚ ਹੋ ਸਕਦਾ ਹੈ, ਬਰੇਵਹੋਸਟ ਜਾਂ ਹੋਰ ਵੈਬਸਾਈਟਾਂ ਦੇ ਲਿੰਕ ਹੋਣ। ਆਪ ਜੀ ਉਨ੍ਹਾਂ ਇਸ ਵੈਬਸਾਈਟ ਵਿਚ ਪੜ੍ਹ ਸਕਦੇ ਹੋ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ

ਡਾ: ਸਰਬਜੀਤ ਸਿੰਘ